PUNJAB MAIL NEWS


(ਸੋਨੂ ਭੋਗਪੁਰੀਆ,ਗੋਪੀ ਰਾਜੋਵਾਲੀਆ) 

ਅੱਜ ਮਿਤੀ 26.01.2022 ਨੂੰ ਦਫਤਰ ਨਗਰ ਕੌਂਸਲ ਭੋਗਪੁਰ ਵਲੋਂ ਗਣਤੰਤਰਤਾ ਦਿਵਸ ਮਨਾਇਆ ਗਿਆ ਹੈ। ਇਸ ਮੌਕੇ ਸ਼੍ਰੀਮਤੀ ਮੰਜੂ ਅਗਰਵਾਲ ਪ੍ਰਧਾਨ ਨਗਰ ਕੌਂਸਲ ਭੋਗਪੁਰ ਜੀ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਪੁਲਿਸ ਟੁਕੜੀ ਵਲੋਂ ਸਲਾਮੀ ਦੇਣ ਉਪਰੰਤ ਰਾਸ਼ਟਰੀ ਗੀਤ ਗਿਇਆ ਗਿਆ। ਇਸ ਮੌਕੇ ਸ਼ੀ ਰਾਮ ਜੀਤ ਕਾਰਜ ਸਾਧਕ ਅਫਸਰ ਨਗਰ ਕੋਸਲ ਭੋਗਪੁਰ, ਸ਼ੀ ਸੰਜੀਵ ਅਗਰਵਾਲ ਸਮਾਜ ਸੇਵਕ, ਸ਼੍ਰੀ ਅਜੈ ਅਗਰਵਾਲ, ਸ਼੍ਰੀਮਤੀ ਉਰਮਿਲਾ ਕੌਂਸਲਰ, ਸ਼ੀ੍‌ ਜੀਤ ਲਾਲ ਭੱਟੀ, ਸ਼੍ਰੀ ਰਕੇਸ਼ ਬੱਗਾ, ਸ਼ੀ ਕਮਲਜੀਤ ਸਿੰਘ ਡੱਲੀ ਸੀਨੀਅਰ ਪੱਤਰਕਾਰ,ਸ਼ੀ ਚਰਨਜੀਤ ਚੰਨੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ। ਇਹਨਾਂ ਤੋਂ ਇਲਾਵਾ ਦਫਤਰ ਨਗਰ ਕੌਂਸਲ ਭੋਗਪੁਰ ਦੇ ਸ਼ੀ ਕਮਲਪ੍ਰੀਤ ਸਿੰਘ ਜੇ.ਈ., ਸ਼੍ਰੀ ਲਵਕੇਸ਼ ਕੁਮਾਰ ਲੇਖਾਕਾਰ, ਸ਼੍ਰੀ ਦਿਨੇਸ਼ ਕੁਮਾਰ ਸੈਨਟਰੀ ਇੰਸਪੈਕਟਰ, ਸ਼੍ਰੀ ਦਿਲਬਾਗ ਸਿੰਘ ਰਿਟਾਇਰ ਇੰਸਪੈਕਟਰ, ਸ਼੍ਰੀ ਜਸਵਿੰਦਰ ਸਿੰਘ ਰਿਟਾਇਰ ਇੰਸਪੈਕਟਰ, ਸ਼੍ਰੀ ਚੰਚਲ ਸਿੰਘ ਰਿਟਾਇਰ ਇੰਸਪੈਕਟਰ, ਸ਼ੀ ਨਸੀਬ ਚੰਦ ਰਿਟਾਇਰ ਜੂਨੀਅਰ ਸਹਾਇਕ, ਸ਼੍ਰੀ ਅਭਿਸ਼ੇਕ ਮਹਾਜਨ, ਸ਼੍ਰੀ ਕੁਲਦੀਪ ਛਿੱਬਰ, ਸ਼ੀ ਪਰਮਵੀਰ ਸਿੰਘ ਤੋਂ ਇਲਾਵਾ ਸਮੂਹ ਦਫਤਰੀ ਅਤੇ ਸਮੂਹ ਸਫਾਈ ਸਟਾਫ ਨਗਰ ਕੌਂਸਲ ਭੋਗਪੁਰ ਹਾਜ਼ਰ ਸੀ।

Comments