PUNJAB MAIL NEWS

 

(ਸੋਨੂ ਭੋਗਪੁਰੀਆ,ਗੋਪੀ ਰਾਜੋਵਾਲੀਆ)  ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ ਅਧੀਨ ਨਗਰ ਕੌਂਸਲ ਭੋਗਪੁਰ ਵਿਖੇ ਲਗਾਇਆ ਗਿਆ ਕੈਂਪ ਅੱਜ ਮਿਤੀ 23.07.2022 ਨੂੰ ਨਗਰ ਕੌਂਸਲ ਭੋਗਪੁਰ ਵਿਖੇ ਭਾਰਤ ਸਰਕਾਰ ਵਲੋਂ ਚਲਾਏ ਗਏ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ ਅਧੀਨ ਕੈਂਪ ਲਗਾਇਆ ਗਿਆ । ਇਸ ਸਕੀਮ ਅਧੀਨ ਅਸੰਗਠਿਤ ਖੇਤਰ ਦੇ ਮਜਦੂਰਾਂ ਨੂੰ ਉਨ੍ਹਾਂ ਦੇ ਬੁਢਾਪੇ ਵਿੱਚ ਸਹਾਇਤਾ ਕੀਤੀ ਜਾਵੇਗੀ । ਜਿਸ ਨਾਲ ਅਸੰਗਠਿਤ ਖੇਤਰ ਦੇ ਮਜਦੂਰ 60 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਚੰਗਾ ਜੀਵਨ ਬਤੀਤ ਕਰ ਸਕਦੇ ਹਨ । ਇਸ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਦੀ ਆਮਦਨ 15000 / - ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਉਮਰ 18 ਸਾਲ ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ । ਬਿਨੈਕਾਰ ਆਮਦਨ ਕਰ ਦਾਤਾ ਨਹੀਂ ਹੋਣਾ ਚਾਹੀਦਾ । ਇਸ ਮੌਕੇ ਸ਼੍ਰੀ ਦੇਸ ਰਾਜ ਕਾਰਜ ਸਾਧਕ ਅਫਸਰ ਨਗਰ ਕੌਂਸਲ ਭੋਗਪੁਰ ਜੀ ਵਲੋਂ ਦੱਸਿਆ ਗਿਆ ਕਿ ਦਫਤਰ ਨਗਰ ਕੌਂਸਲ ਭੋਗਪੁਰ ਵਿਖੇ ਇਸ ਸਕੀਮ ਅਧੀਨ ਕੈਂਪ ਮਿਤੀ 23.07.2022 ਤੋਂ ਮਿਤੀ 26.07.2022 ਤੱਕ ਲਗਾਇਆ ਜਾਵੇਗਾ ਅਤੇ ਬਿਨੈਕਾਰ ਆਪਣਾ ਅਧਾਰ ਕਾਰਡ ਅਤੇ ਬੈਂਕ ਖਾਤੇ ਦੀ ਕਾਪੀ ਲਿਆ ਕੇ ਇਸ ਸਕੀਮ ਦਾ ਲਾਭ ਲੈ ਸਕਦਾ ਹੈ । ਇਸ ਮੌਕੇ ਸ਼੍ਰੀ ਦਿਨੇਸ਼ ਕੁਮਾਰ ਸੈਨਟਰੀ ਇੰਸਪੈਕਟਰ , ਸ਼੍ਰੀ ਲਵਪ੍ਰੀਤ ਸਿੰਘ ਸੀ.ਐਸ.ਸੀ ਅਪਰੇਟਰ , ਸ਼੍ਰੀ ਅਭਿਸ਼ੇਕ ਮਹਾਜਨ , ਸ਼੍ਰੀ ਕੁਲਦੀਪ ਛਿੱਬਰ , ਸ਼੍ਰੀ ਪਰਮਵੀਰ ਸਿੰਘ , ਸ਼੍ਰੀ ਰੋਹਿਤ ਤੋਂ ਇਲਾਵਾ ਦਫਤਰੀ ਸਟਾਫ ਨਗਰ ਕੌਂਸਲ ਭੋਗਪੁਰ ਹਾਜ਼ਰ ਸਨ ।

Comments