PUNJAB MAIL NEWS


(ਸੋਨੂ ਭੋਗਪੁਰੀਆ,ਗੋਪੀ ਰਾਜੋਵਾਲੀਆ) ਤਿੰਨ ਮਹੀਨੇ ਬੀਤ ਜਾਣ ਬਾਅਦ ਵੀ ਜਿਲਾ ਪ੍ਰਸ਼ਾਸਨ ਵੱਲੋਂ ਨਹੀਂ ਜਾਰੀ  ਕੀਤੇ ਗਏ  ਅਸ਼ਟਾਮ ਫਰੋਸ਼ਾਂ ਦੇ ਲਾਇਸੈਂਸ- ਉਮੀਦਵਾਰ 

ਸਟੇਸ਼ਨ ਅਲਾਟ  ਹੋ ਜਾਣ ਦੇ ਮਗਰੋਂ ਵੀ ਲਾਇਸੈਂਸ ਨੰਬਰ ਨਹੀਂ ਮਿਲੇ , ਨੌਜਵਾਨਾਂ ਨੂੰ ਲਾਇਆ ਲਾਰਾ,  ਪ੍ਰਸ਼ਾਸ਼ਨ ਭਰਤੀਆ ਦੇ ਨਾਮ ਤੇ ਭਰ  ਰਿਹਾ ਖਜਾਨਾ ।ਸੰਘਰਸ਼ ਉਲੀਕਣ ਦੀ ਤਿਆਰੀ ਚ ਉਮੀਦਵਾਰ । ਆਏ ਦਿਨ ਇਕ ਪਾਸੇ ਤਾਂ ਸਰਕਾਰ ਬਹੁਤ ਵੱਡੇ ਵਾਅਦੇ ਕਰਦੀ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਵਾਂਗੇ। ਹਾਲਾਂਕਿ ਇਹ ਸਭ ਭੀ ਸਰਕਾਰ ਫ੍ਰੀ ਵਿਚ ਤਾਂ ਨਹੀਂ ਕਰਵਾਉਂਦੀ ਰੋਜਗਾਰ ਲੈਣ ਵਾਸਤੇ ਵੀ ਨੌਜਵਾਨਾਂ ਨੂੰ ਸਖ਼ਤ ਮੇਹਨਤ ਅਤੇ ਐਪਲੀਕੇਸ਼ਨ ਫਾਰਮ ਭਰਨ ਲਈ ਫੀਸ ਵੀ ਅਦਾ ਕਰਨੀ ਪੈਂਦੀ ਹੈ ।ਪੂਰੀ ਭਾਰਤੀ ਪਰਿਕ੍ਰੀਆ ਹੋ ਜਾਂਦੀ ਹੈ ਉਮੀਦਵਾਰ  ਲਿਖਤੀ ਪਰਿਕ੍ਰੀਆ  , ਇੰਟਰਵਿਊ  ਆਦਿ ਸਭ ਕੁਝ ਪਾਸ ਕਰ ਲੈਂਦੇ ਹਨ ਪਰ  ਉਸ ਤੋਂ ਬਾਅਦ ਪਤਾ ਨਹੀਂ ਜਦੋਂ ਸਰਕਾਰ ਵੱਲੋ ਆਪਣਾ ਵਾਅਦਾ  ਪੂਰਾ ਕਰਨ ਦੀ ਵਾਰੀ ਆਉਂਦੀ ਹੈ ਤਾਂ ਓਦੋਂ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੋ ਜਾਂਦਾ ਹੈ । ਇਸੇ ਤਰ੍ਹਾਂ ਹੀ ਪਿਛਲੇ ਕੁਝ ਮਹੀਨੇ ਪਹਿਲਾਂ ਪੰਜਾਬ ਦੇ  ਕਈ ਜਿਲਿਆ ਵਿੱਚ  ਸਰਕਾਰ ਵੱਲੋ ਅਸ਼ਟਾਮ ਫਰੋਸ਼ਾਂ ਨੂੰ ਨਵੇਂ ਲਾਇਸੈਂਸ ਜਾਰੀ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਇਸ ਨੂੰ ਵੀ ਬਹੁਤ ਹੀ ਵਧਾ - ਚੜਾ  ਕੇ ਦਿਖਾਇਆ ਜਾ ਰਿਹਾ ਸੀ ਕਿ ਸਭ ਕੁਝ ਨਿਰਪੱਖ ਹੋਵੇਗਾ ਵਗੈਰਾ ਵਗੈਰਾ ਚਲੋ ਮੰਨ  ਲੈਨੇ ਆ ਹੋਇਆ ਵੀ। ਬੱਚਿਆਂ ਤੋ  ਫੋਰਮ ਭਰਨ ਦੀ ਫੀਸ ਲਈ ਗਈ ਉਪਰੰਤ ਲਿਖਤੀ ਪਰਿਕ੍ਰੀਆ ਹੋਈ । ਫਿਰ ਮੈਰਿਟ ਲਿਸਟ ਜਾਰੀ ਹੋਈ ਅਤੇ ਉਮੀਦਵਾਰਾ ਦੀ ਇੰਟਰਵਿਊ ਲਈ ਗਈ ਫਿਰ ਸ਼ੰਟੀ ਕੀਤੇ ਉਮੀਦਵਾਰਾ ਦੀ  ਮੈਰਿਟ ਲਿਸਟ ਜਾਰੀ   ਹੋਈ ਅਤੇ ਓਹਨਾ ਨੂ 24 ਦਸੰਬਰ 2021 ਨੂੰ  ਸਟੇਸ਼ਨ ਅਲੋਟ ਕਰਨ ਵਾਸਤੇ ਬੁਲਾਇਆ ਗਿਆ ਅਤੇ ਸਟੇਸ਼ਨ ਅਲਾਟ ਕੀਤੇ ਗਏ । ਤੇ ਆਖਿਆ ਗਿਆ ਕਿ ਤੁਹਾਨੂੰ ਲਾਇਸੈਂਸ ਨੰਬਰ ਹਫਤੇ ਯਾ ਥੋੜੀ ਦੇਰ ਵਿੱਚ ਜਾਰੀ ਕਰ ਦਿੱਤਾ ਜਾਵੇਗਾ ਪਰ ਉਸ ਤੋਂ ਬਾਅਦ ਉਮੀਦਵਾਰਾ ਵੱਲੋ ਪਤਾ ਨਹੀਂ ਇਹੋ ਜਿਹੀ ਕਿਹੜੀ ਕੁਰੋਪੀ ਹੋ ਗਈ ਕਿ ਤਿੰਨ ਮਹੀਨੇ ਬੀਤ ਜਾਣ ਦੇ  ਬਾਵਜੂਦ ਵੀ  ਅੱਜ ਤੱਕ ਓਹਨਾ ਨੂ ਲਾਇਸੈਂਸ ਨੰਬਰ ਨਹੀਂ ਜਾਰੀ ਕੀਤਾ ਗਿਆ । ਇਸ ਸਬੰਧੀ ਜਦੋਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾ ਆਖਿਆ ਕਿ ਰਿਟ ਪਈ ਹੋਈ ਹੈ ।  ਪਰ ਜਿਹੜੇ ਉਮੀਦਵਾਰ ਆਪਣੀ ਸਖ਼ਤ ਮਿਹਨਤ ਕਰਕੇ ਲਿਖਤੀ ਪ੍ਰੀਖਿਆ ਵਿਚੋਂ ਸਫਲ ਹੋਏ ਇੰਟਰਵਿਊ ਚੌ ਸਫਲ ਹੋਏ ਓਹਨਾਂ ਨੂੰ ਕਿਓ ਲਟਕਾਇਆ ਜਾ ਰਿਹਾ ਹੈ । ਜੇ ਰਿਟ ਪਾਉਣ ਵਾਲੇ ਇਸਦਾ ਅਧਿਕਾਰ ਰੱਖਦੇ ਹਨ ਤਾਂ ਜਿਹੜੇ ਉਮੀਦਵਾਰਾ ਨੇ ਦਿਨ ਰਾਤ ਮਿਹਨਤ ਕੀਤੀ ਓਹਨਾ ਦਾ ਕੋਈ ਅਧਿਕਾਰ ਨਹੀਂ ।  ਇਸ ਤੋਂ ਸਾਫ ਇਹੀ ਨਿਕਲਦਾ ਹੈ ਕਿ ਸਰਕਾਰ ਨੇ ਬੱਸ ਹੁਣ ਇਹੀ ਸਕੀਮ ਬਣਾ ਲਈ ਹੈ ਕਿ ਨੌਕਰੀ ਦੀ ਮਸ਼ਹੂਰੀ ਦਿਓ ਪੈਸੇ ਕੱਠੇ ਕਰੋ ,ਸਰਕਾਰੀ ਖਜਾਨਾ ਭਰੋ ਕਿਹੜਾ ਕਿਸੇ ਨੇ ਪੈਸੇ ਵਾਪਿਸ ਮੰਗਣੇ ਹਨ । ਜੇ ਕੋਈ ਮੰਗੁਗਾ ਤਾਂ " ਕੋਈ ਨਾ ਡੰਡੇ ਆਪਣੇ ਹੀ ਆ ਮਾਰ - ਮਾਰ ਕੇ ਭਜਾ ਦਿਆਂਗੇ"। ਐਸੇ ਤਰਾ ਹੋਰ ਵੀ ਬਹੁਤ ਸਾਰੀਆ ਭਾਰਤੀਆਂ ਦੀ ਮਸ਼ਹੂਰੀ ਦਿੱਤੀ ਗਈ ਸੀ ਪਰ ਓਹਨਾ ਵਿੱਚੋ ਮੈਨੂੰ ਤਾਂ ਨਹੀਂ ਲਗਦਾ ਕੋਈ ਇੱਕ ਵੀ ਨੇਪਰੇ ਚੜੀ । ਅਸੀ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਇਸ ਤੇ ਕਾਰਵਾਈ ਕਰੇ ਅਤੇ ਯੋਗ ਉਮੀਦਵਾਰਾ ਨੂੰ ਜਲਦੀ ਤੋਂ ਜਲਦੀ ਲਾਇਸੈਂਸ ਜਾਰੀ ਕੀਤੇ ਜਾਣ ਤਾਂ ਜੌ ਮੈਰਿਟ ਚ ਅਤੇ ਉਮੀਦਵਾਰ ਵੀ ਆਪਣਾ ਕਾਰੋਬਾਰ ਅੱਗੇ ਵਧਾ ਸਕਣ ।

Comments